July 4, 2020

Worldwide News Express / Punjab
ਪਟਿਆਲਾ, 4 ਜੁਲਾਈ (ਸੁਖਬੀਰ ਸਿੰਘ ਬੇਦੀ) - ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਪਾਲ ਸਿੰਘ ਵਾਲੀਆ ਨੇ ਰਾਸ਼ਟਰੀ ਗੋਕੁਲ ਮਿਸ਼ਨ ਅਧੀਨ ਮੁਰਹਾ ਨਸਲ ਦੀਆਂ ਮੱਝਾਂ ਦੇ ਪ੍ਰੋਜੈਕਟ ਰਾਹੀਂ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਸਬੰਧੀ ਸਮੀਖਿਆ ਕੀਤੀ। ਅੱਜ ਇੱਥੇ ਪੁੱਜੇ ਡਾ. ਵਾਲੀਆ ਨੇ ਮੁਰਹਾ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਦੀ ਸਮੀਖਿਆ ਕਰਦਿਆਂ ਪਟਿਆਲਾ, ਬਰਨਾਲਾ ਅਤੇ ਸੰਗਰੂਰ ਦੇ ਜਿਲ੍ਹਾ ਕੋਆਰਡੀਨੇਟਰ ਨਾਲ ਚਰਚਾ ਕੀਤੀ। ਇਸ ਦੌਰਾਨ ਡਾਇਰੈਕਟਰ ਡਾ. ਵਾਲੀਆ ਨੇ ਬੀਤੇ ਸਮੇਂ ਦੌਰਾਨ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਵਾਲੀਆ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ ਜੋ ਕਿ ਮੁਰਹਾ ਮੱਝਾਂ ਦੀ ਨਸਲ ਦਾ ਸੁਧਾਰ ਕਰਕੇ ਅਤੇ ਵਧੀਆ ਨਸਲ ਦੇ ਕੱਟੇ ਪੈਦਾ ਕਰਕੇ ਹੋ ਸਕਦੀ ਹੈ। ਉਨ੍ਹਾਂ ਨੇ ਸੰਗਰੂਰ ਜਿਲ੍ਹੇ ਦੇ ਸਾਰੀਆਾਂ ਸੰਸਥਾਵਾਂ ਦੇ ਇੰਚਾਰਜਾਂ ਨੂੰ ਇਸ ਪ੍ਰੋਜੈਕਟ ਦੇ ਐਕਸ਼ਨ ਪਲਾਨ ਮੁਤਾਬਿਕ ਕੰਮ ਕਰਨ ਦੀ ਹਦਾਇਤ ਕੀਤੀ ਇਸ ਦੌਰਾਨ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਖੁਰਾਣਾ ਨੇ ਵੱਖ-ਵੱਖ ਸੰਸਥਾਵਾਂ ਵਲੋਂ ਇਸ ਪ੍ਰੋਜੈਕਟ ਵਿੱਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਆਉਣ ਵਾਲੀ ਔਕੜਾਂ ਬਾਰੇ ਸੁਝਾਅ ਲਏ ਗਏ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਵੀ ਗਾਬਾ, ਡਾ. ਪਰਮਪਾਲ ਸਿੰਘ, ਡਾ. ਗਗਨ ਬਜਾਜ, ਡਾ. ਜਤਿੰਦਰ ਪਾਲ ਸਿੰਘ, ਡਾ. ਰਾਜੀਵ ਗਰੋਵਰ, ਡਾ. ਰੁਮੀਨਪਾਲ ਸਿੰਘ ਬਾਲੀ ਅਤੇ ਡਾ. ਹਰਬੰਸ ਸਿੰਘ ਭਿੰਡਰ ਆਦਿ ਸ਼ਾਮਲ ਸਨ।
Worldwide News Express multifaceted digital media company