May 13, 2020

Worldwide News Express / Punjab
ਗੈਜੇਟ ਡੈਸਕ- ਦੇਸ਼ ਦਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਹਮੇਸ਼ਾ ਨਵੇਂ ਆਫਰਜ਼ ਲਿਆਉਂਦਾ ਰਹਿੰਦਾ ਹੈ। ਜਿਸ ਕਾਰਨ 4 ਸਾਲਾਂ -ਚ ਹੀ ਇਹ ਦੇਸ਼ ਦਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਬਣ ਗਿਆ ਹੈ। ਜਿਓ ਪ੍ਰੀਪੇਡ ਗਾਹਕਾਂ ਨੂੰ ਕੰਪਨੀ ਵਲੋਂ ਨਵਾਂ ਗ੍ਰੇਸ ਪੀਰੀਅਡ ਆਫਰ (Grace Period Offer) ਦਿੱਤਾ ਜਾ ਰਿਹਾ ਹੈ। ਇਸ ਆਫਰ ਤਹਿਤ ਗਾਹਕ ਪਲਾਨ ਐਕਸਪਾਇਰ (ਵੈਲੀਡਿਟੀ ਖਤਮ) ਹੋਣ ਤੋਂ ਬਾਅਦ 24 ਘੰਟਿਆਂ ਤਕ ਫਰੀ ਕਾਲਿੰਗ ਦਾ ਲਾਭ ਲੈ ਸਕਣਗੇ। ਹਾਲਾਂਕਿ,ਕੰਪਨੀ ਵਲੋਂ ਇਸ ਪਲਾਨ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। - ਓਨਲੀ ਟੈੱਕ (Only Tech) ਨੇ ਇਸ ਨਵੇਂ Grace Period Offer ਨੂੰ ਸਭ ਤੋਂ ਪਹਿਲਾਂ ਸਪਾਟ ਕੀਤਾ ਹੈ। ਉਸ ਮੁਤਾਬਕ, ਇਕ ਯੂਜ਼ਰ ਦੇ 98 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਘੰਟਿਆਂ ਦਾ ਗ੍ਰੇਸ ਪਲਾਨ ਮਿਲਿਆ। ਇਸ ਪਲਾਨ -ਚ ਜਿਓ ਯੂਜ਼ਰਜ਼ ਕਿਸੇ ਵੀ ਜਿਓ ਨੰਬਰ -ਤੇ ਅਨਲਿਮਟਿਡਕਾਲ ਕਰ ਸਕਦੇ ਹਨ। ਯੂਜ਼ਰ ਇਸ ਪਲਾਨ ਨੂੰ ਮਾਈਜਿਓ ਐਪ -ਚ ਦੇਖ ਸਕਦੇ ਹਨ। ਪਿਛਲੇ ਮਹੀਨੇ ਕੋਰੋਨਾਵਾਇਰਸ ਲਾਕਡਾਊਨ ਕਾਰਨ ਕੰਪਨੀ ਨੇ ਆਪਣੇ ਗਾਹਕਾਂ ਲਈ ਐਕਸਟੈਂਡਿਡ ਫਰੀ ਇਨਕਮਿੰਗ ਕਾਲ ਆਫਰ ਕੀਤਾ ਸੀ। ਇਸ ਆਫਰ -ਚ ਪਲਾਨ ਐਕਸਪਾਇਰ ਹੋਣ ਤੋਂ ਬਾਅਦ ਵੀ ਗਾਹਕਾਂ ਨੂੰ ਲਾਕਡਾਊਨ ਦੌਰਾਨ ਫਰੀ ਇਨਕਮਿੰਗ ਕਾਲਸ ਰਿਸੀਵ ਹੁੰਦੀ ਰਹੀ ਹੈ। ਹਾਲਾਂਕਿ, ਹੋਰ ਟੈਲੀਕਾਮ ਆਪਰੇਟਰਜ਼ Airtel, Vodafone-Idea ਅਤੇ BSNL ਨੇ ਵੀ ਆਪਣੇ ਗਾਹਕਾਂ ਲਈ ਲਾਕਡਾਊਨ ਦੌਰਾਨ ਫਰੀ ਇਨਕਮਿੰਗ ਕਾਲ ਦਾ ਆਫਰ ਦਿੱਤਾ ਹੈ। ਪਿਛਲੇ ਦਿਨੀਂ ਹੀ ਜਿਓ ਨੇ ਨਵੇਂ -ਵਰਕ ਫਰਾਮ ਹੋਮ-ਪੇਸ਼ ਕੀਤੇ ਹਨ, ਜਿਨ੍ਹਾਂ -ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਲਾਂਗ ਟਰਮ ਪਲਾਨ ਦੇ ਤੌਰ -ਤੇ ਪੇਸ਼ ਕੀਤਾ ਗਿਆ ਹੈ। ਇਸ ਪਲਾਨ -ਚ ਗਾਹਕਾਂ ਨੂੰ ਜਿਓ ਨੈੱਟਵਰਕ -ਤੇ ਅਨਲਿਮਟਿਡ ਵਾਇਸ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਜਦਕਿ, ਹੋਰ ਨੈੱਟਵਰਕ -ਤੇ ਕਾਲ ਕਰਨ ਲਈ ਗਾਹਕਾਂ ਨੂੰ 12,000 ਮਿੰਟਸ ਆਫਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗਾਹਕਾਂ ਲਈ ਨਵੇਂ ਡਾਟਾ ਐਡ ਆਨ ਪੈਕਸ ਵੀ ਪੇਸ਼ ਕੀਤੇ ਗਏ ਹਨ।
Worldwide News Express multifaceted digital media company