September 24, 2026
Narula / Chandigarh
ਚੰਡੀਗੜ੍ਹ, 24 ਸਤੰਬਰ ( ਨਰੂਲਾ) :-ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ,ਪੰਜਾਬ ਅਤੇ ਚੰਡੀਗੜ੍ਹ ਵਿੱਚ ED ਦੀ ਰੇਡ ਖ਼ਤਮ ਹੋ ਗਈ ਹੈ। ਲਗਭਗ 50 ਘੰਟਿਆਂ ਬਾਅਦ ਈ ਡੀ ਦੀਆਂ ਟੀਮਾਂ ਗੱਡੀਆਂ ਵਿੱਚ ਸਵਾਰ ਹੋ ਕੇ ਮੋਹਾਲੀ ਸਥਿਤ GMADA ਦਫਤਰ ਤੋਂ ਨਿਕਲ ਗਈਆਂ ਟੀਮਾਂ ਕੋਲ ਕਈ ਭਰੇ ਹੋਏ ਬੈਗ ਸਨ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਬੈਗਾਂ ਵਿੱਚ ਜ਼ਬਤ ਕੀਤੇ ਗਏ ਇਸ ਰੇਡ ਵਿੱਚ ਹੁਣ ਤੱਕ ਟੀਮ ਨੂੰ ਕੀ-ਕੀ ਮਿਲਿਆ, ਉਸ ਬਾਰੇ ED ਅਧਿਕਾਰੀਆਂ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ED ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਉਦੋਂ ਤੋਂ ਟੀਮ ਦੀ ਕਾਰਵਾਈ ਜਾਰੀ ਸੀ। ਪੰਜਾਬ ਵਿੱਚ 2 ਦਿਨ ਚੱਲੀ ED ਦੀ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਵਲੋਂ ਅੱਜ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਦੌਰਾਨ AAP ਵਰਕਰ ਪੁਲਿਸ ਦਾ ਬੈਰੀਕੇਡ ਤੋੜ ਕੇ ਗਮਾਡਾ ਕੈਂਪਸ ਵਿੱਚ ਵੜ ਗਏ। ਇਸ ਦੌਰਾਨ ਪੁਲਿਸ ਨਾਲ ਧੱਕਾਮੁੱਕੀ ਵੀ ਕੀਤੀ ਗਈ
ਉਨ੍ਹਾਂ ਨੇ ਗਮਾਡਾ ਦਫ਼ਤਰ ਵਿੱਚ ਵੜ ਕੇ ED ਟੀਮ ਤੱਕ ਜਾਣ ਦੀ ਕੋਸ਼ਿਸ਼ ਕੀਤੀ AAP ਵਰਕਰਾਂ ਵੱਲੋਂ ED ਟੀਮ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ।
Powered by Froala Editor
ED