December 2, 2023

Worldwide News Express / Punjab
ਪਟਿਆਲਾ (ਅਮਰੀਕਇੰਦਰ ਸਿੰਘ) ਵੱਧ ਰਹੇ ਹਾਦਸਿਆਂ ਦੁਰਘਟਨਾਵਾਂ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਮੁੱਖ ਕਾਰਨ ਇਨਸਾਨਾਂ ਦੀ ਅਗਿਆਨਤਾ ਲਾਪਰਵਾਹੀਆਂ ਕਾਹਲੀ ਅਤੇ ਆਕੜਾਂ ਹਨ ਕਿਉਂਕਿ ਲੋਕਾਂ ਨੂੰ ਆਪਣੀ ਸਿਹਤ ਤਦੰਰੁਸਤੀ ਸੁਰੱਖਿਆ ਬਚਾਉ ਅਤੇ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਦੇ ਢੰਗ ਤਰੀਕਿਆਂ ਦੀ ਜਾਣਕਾਰੀ ਨਹੀਂ। ਸ਼ਾਇਦ ਉਨ੍ਹਾਂ ਨੂੰ ਆਪਣੇ ਸਕੂਲਾਂ ਕਾਲਜਾਂ ਵਿਖੇ ਆਫ਼ਤ ਪ੍ਰਬੰਧਨ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਹਾਦਸੇ ਘਟਾਉਣ ਦੀ ਟ੍ਰੇਨਿੰਗ ਨਹੀਂ ਮਿਲੀ, ਇਹ ਵਿਚਾਰ ਨਿਰਮਲ ਸਿੰਘ ਆਜ਼ਾਦ ਨੈਸ਼ਨਲ ਸਕੂਲ ਧਰਮਪੁਰਾ ਬਜ਼ਾਰ ਦੇ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਨੇ ਸਕੂਲ ਵਿਖੇ, ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਲਗਾਏ ਆਵਾਜਾਈ ਸੁਰੱਖਿਆ, ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੇ ਜਾਗਰੂਕਤਾ ਪ੍ਰੋਗਰਾਮ ਵਿਖੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਭੇਜੇ ਪੋਸਟਰ ਦਿਖਾਉਂਦੇ ਹੋਏ ਦਸਿਆ ਕਿ ਸੜਕਾਂ ਅਤੇ ਰੇਲਵੇ ਹਾਦਸਿਆਂ ਕਾਰਨ ਹਰ ਸਾਲ ਭਾਰਤ ਵਿੱਚ ਦੋ ਲੱਖ ਤੋਂ ਵੱਧ ਲੋਕ ਮਰਦੇ, ਪੰਜ ਲੱਖ ਤੋਂ ਵੱਧ ਹਾਦਸੇ ਪੀੜਤ ਲੰਮੇ ਸਮੇਂ ਤੱਕ ਅਪਾਹਜਾਂ ਵਾਂਗ ਜੀਵਨ ਬਤੀਤ ਕਰਦੇ ਅਤੇ ਚਾਰ ਲੱਖ ਤੋਂ ਵੱਧ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ ਭਾਵ ਪ੍ਰਤੀ ਸਾਲ ਸੜਕੀ ਆਵਾਜਾਈ ਹਾਦਸਿਆਂ ਕਾਰਨ 50 ਲੱਖ ਤੋਂ ਵੱਧ ਘਰ ਪਰਿਵਾਰਾਂ ਦੇ ਲੋਕਾਂ ਨੂੰ ਦੁੱਖ ਦਰਦ ਮਿਲ ਰਹੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਦਸਿਆ ਕਿ ਬਿਨਾਂ ਲਾਇਸੰਸ ਮੋਟਰਸਾਈਕਲ ਸਕੂਟਰ ਜਾਂ ਕਾਰਾਂ ਚਲਾਉਣ ਵਾਲੇ 56,000 ਤੋਂ ਵੱਧ ਨਾਬਾਲਗਾਂ, ਨੋਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੇਲਾਂ ਵਿੱਚ ਜਾਣਾ ਪਿਆ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਨਣ ਦੀ ਅਪੀਲ ਕੀਤੀ ਜਿਸ ਹਿੱਤ ਵਿਦਿਆਰਥੀਆਂ ਨੂੰ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਅਤੇ 112/181/101/ 108/1930 ਨੰਬਰਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਬੰਧੀ ਅੰਤਰ ਸਕੂਲ ਮੁਕਾਬਲੇ, 4 ਦਸੰਬਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਵਿਖੇ ਅਤੇ 7 ਦਸੰਬਰ ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਜਾ ਰਹੇ ਹਨ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼੍ਰੀ ਪਵਨ ਕੁਮਾਰ ਗੋਇਲ ਜੀ ਅਤੇ ਅਲਕਾ ਅਰੋੜਾ ਜੀ ਆਪਣੇ ਬੇਟਿਆਂ ਦੀ ਯਾਦ ਵਿੱਚ ਇਨਾਮ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕਰਨਗੇ।
Worldwide News Express multifaceted digital media company