December 2, 2023

Worldwide News Express / Punjab
ਰੂਪਨਗਰ, 2 ਦਸੰਬਰ - ਭਾਰਤ ਸਰਕਾਰ ਵਲੋਂ ਦਸੰਬਰ 2023 ਤੱਕ ਮੀਜ਼ਲ ਅਤੇ ਰੁਬੇਲਾ ਬਿਮਾਰੀ ਦੇ ਖਾਤਮੇ ਲਈ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਨਵਰੂਪ ਕੌਰ ਵਲੋਂ ਬਲਾਕ ਦੀਆਂ ਸਮੂਹ ਐਲ ਐਚ ਵੀਜ਼, ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਟੀਕਾਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ -ਤੇ ਬੋਲਦਿਆਂ ਸਿਵਲ ਸਰਜਨ ਰੂਪਨਗਰ ਨੇ ਕਿਹਾ ਕਿ ਮੀਜ਼ਲ ਅਤੇ ਰੁਬੈਲਾ ਐਲੀਮੀਨੇਸ਼ਨ ਪ੍ਰੋਗਰਾਮ ਦੇ ਤਹਿਤ ਵਿਚਾਰ ਵਟਾਂਦਰਾ ਕੀਤਾ। ਉਨਾਂ ਨੇ ਫੀਲਡ ਸਟਾਫ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਸਾਰਨੀ ਹੀ ਮੁਤਾਬਿਕ ਬੱਚਿਆਂ ਨੂੰ ਐਮ.ਆਰ. ਐਮ ਦਾ ਟੀਕਾ ਲੱਗਾ ਹੋਣਾ ਸੁਨਿਸ਼ਚਿਤ ਕੀਤਾ ਜਾਵੇ। ਇਸ ਮੌਕੇ "ਤੇ ਬੋਲਦਿਆਂ ਡਾ. ਨਵਰੂਪ ਕੌਰ ਨੇ ਦੱਸਿਆ ਕਿ ਹੁਣ ਦਸੰਬਰ 2023 ਮਹੀਨੇ ਦੌਰਾਨ ਜਦੋਂ ਮਲਟੀਪਰਪਜ਼ ਹੈਲਥ ਵਰਕਰ ਫੀਲਡ ਵਿੱਚ ਸਰਵੇ ਕਰਨ ਜਾਣ ਤਾਂ ਉਹ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਐਮ .ਸੀ.ਪੀ ਕਾਰਡ ਜਰੂਰ ਚੈੱਕ ਕਰਨ ਕਿ ਬੱਚੇ ਦਾ ਐਮ .ਆਰ 1 ਅਤੇ ਐਮ.ਆਰ 2 ਦਾ ਟੀਕਾ ਲੱਗਿਆ ਹੈ ਜਾਂ ਨਹੀਂ ਜੇਕਰ ਸਰਵੇ ਦੌਰਾਨ ਅਜਿਹਾ ਕੋਈ ਬੱਚਾ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਸੰਬੰਧਿਤ ਐਲ.ਐਚ. ਵੀ, ਏਨਮ ਜਾਂ ਆਸ਼ਾ ਨਾਲ ਤਾਲਮੇਲ ਕਰਕੇ ਬੱਚੇ ਦਾ ਐਮ.ਆਰ ਦਾ ਟੀਕਾਕਰਨ ਕਰਵਾ ਦੇਣ ਕਿਉਂਕਿ ਸਭ ਦੇ ਸਾਂਝੇ ਯਤਨਾਂ ਨਾਲ ਹੀ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਡਾ. ਨਵਰੂਪ ਕੌਰ ਨੇ ਦੱਸਿਆ ਕਿ ਖਸਰਾ ਇੱਕ ਜਾਨਲੇਵਾ ਬਿਮਾਰੀ ਹੈ ਜੋ ਵਾਇਰਸ ਨਾਲ ਫੈਲਦੀ ਹੈ ।ਖਸਰਾ ਬਿਮਾਰੀ ਕਾਰਨ ਬੱਚਿਆਂ ਵਿੱਚ ਅਪਾਹਜਪਣ ਜਾਂ ਮੌਤ ਹੋ ਸਕਦੀ ਹੈ ਰੁਬੇਲਾ ਬਿਮਾਰੀ ਬੱਚਿਆਂ ਵਿੱਚ ਆਮ ਤੌਰ ਤੇ ਹਲਕੀ ਹੁੰਦੀ ਹੈ ਜਿਸ ਵਿੱਚ ਸਰੀਰ ਤੇ ਖਾਰਿਸ਼ ਬੁਖਾਰ, ਮਚਲੀ ,ਅੱਖਾਂ ਵਿੱਚ ਲਾਲੀ ਦੇ ਲੱਛਣ ਦਿਖਾਈ ਦਿੰਦੇ ਹਨ ਜੇਕਰ ਗਰਭਵਤੀ ਔਰਤ ਨੂੰ ਗਰਭ ਦੀ ਸ਼ੁਰੂਆਤ ਵਿੱਚ ਹੀ ਰੂਬੇਲਾ ਵਾਇਰਸ ਦਾ ਇਨਫੈਕਸ਼ਨ ਹੋ ਜਾਂਦਾ ਹੈ ਤਾਂ ਗਰਭ ਵਿੱਚ ਪਲ ਰਹੇ ਭਰੂਣ ਅਤੇ ਨਵਜਾਤ ਬੱਚੇ ਲਈ ਗੰਭੀਰ ਹੋ ਸਕਦਾ ਹੈ। ਉਨਾਂ ਕਿਹਾ ਕਿ ਮੀਜਲ ਅਤੇ ਰੁਬੇਲਾ ਦੇ ਖਾਤਮੇ ਲਈ ਟੀਕਾਕਰਨ ਕਵਰੇਜ ਦੇ ਨਾਲ ਨਾਲ ਨਿਗਰਾਨੀ ਜਰੂਰੀ ਹੈ ਸਰਵੀਲੈਂਸ ਤਾਂ ਹੀ ਹੋ ਸਕਦਾ ਹੈ ਜੇਕਰ ਸਮੂਹ ਫੀਲਡ ਸਟਾਫ ਅਤੇ ਆਸ਼ਾ ਵਲੋ ਵੀ ਫੀਵਰ ਰੈਸ਼ ਵਾਲੇ ਮਰੀਜ਼ਾਂ ਦੀ ਰਿਪੋਰਟਿੰਗ ਕੀਤੀ ਜਾਵੇ। ਮਮਤਾ ਦਿਵਸ ਵਾਲੇ ਦਿਨ ਹਰੇਕ ਬੱਚੇ ਦਾ ਟੀਕਾਕਰਨ ਦਾ ਰਿਕਾਰਡ ਐਮ.ਸੀ.ਪੀ ਕਾਰਡ ਅਤੇ ਯੂ ਵਿਨ ਪੋਰਟਲ ਤੇ ਆਨਲਾਈਨ ਭਰਿਆ ਜਾਵੇ।
Worldwide News Express multifaceted digital media company