ਅਧਿਆਪਕ ਭਰਤੀ ਘਪਲਾ SSS Board ਦੇ ਸੁਪਰਡੈਂਟ ਨੂੰ 4 ਸਾਲ ਦੀ ਸਜ਼ਾ - ਚੇਅਰਮੈਨ ਬਰੀ     ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ 27 ਨਵੰਬਰ ਨੂੰ ਦੋ ਮਿੰਟ ਦੇ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਰਾਤ 8 ਵਜੇ ਸ਼ੁਰੂ ਹੋਵੇਗੀ ਮੌਕ ਡਰਿੱਲ    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ     ਗੁਰੂ ਗ੍ਰੰਥ ਸਾਹਿਬ ਸੋਧ ਬਿੱਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ     ਪਟਿਆਲਾ ‘ਅਤੇ ਮੁਹਾਲੀ ਵਿੱਚ ED ਦੀ ਸ਼ੋਅ ਰੂਮਾਂ ਤੇ ਰੇਡ    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਹਤ ਵਿਭਾਗ ਨੂੰ ਐਨ.ਐਚ.ਐਮ. ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼    *ਨਵੇਂ ਕਲਰਕ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਮਦਦ ਕਰਨਗੇ: ਹਰਪਾਲ ਸਿੰਘ ਚੀਮਾ    ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਅੱਠ ਵਿਅਕਤੀ ਕਾਬੂ; 9.5 ਕਿਲੋ ਹੈਰੋਇਨ, 5 ਕਿਲੋ ਅਫੀਮ ਅਤੇ ਇੱਕ ਪਿਸਤੌਲ ਬਰਾਮਦ    ਪੰਜਾਬ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪਹਿਲੀ ਵਾਰ ਸਫਲ ਕਿਡਨੀ ਟ੍ਰਾਂਸਪਲਾਂਟ ਕਰਕੇ ਰਚਿਆ ਇਤਿਹਾਸ    ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਉਪਰੰਤ ਹਿਰਾਸਤ ਵਿੱਚ ਲਿਆ   
ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ
May 21, 2026
-

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 62 ਸਾਲਾ ਮਰੀਜ਼ ਨੂੰ ਮਿਲਿਆ ਜੀਵਨਰੱਖਿਅਕ ਇਲਾਜ

ਚੰਡੀਗੜ੍ਹ; 21 ਮਈ :

ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਸਮਾਂ ਸਿਰਫ਼ ਹੌਲੀ ਨਹੀਂ ਚਲਦਾ ਬਲਕਿ  ਠਹਿਰ ਹੀ ਜਾਂਦਾ ਹੈ। 62 ਸਾਲਾ ਭੂਰ ਕੌਰ ਦੇ ਜੀਵਨ ਵਿੱਚ ਵੀ ਅਜਿਹਾ ਹੀ ਇੱਕ ਪਲ ਆਇਆ ਤੇ ਉਹ ਵੀ ਬਿਨਾਂ ਕਿਸੇ ਚੇਤਵਾਨੀ ਤੋਂ। ਪਿਛਲੇ 15–16 ਸਾਲਾਂ ਤੋਂ ਉਹ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੀ ਸੀ। ਇਹ ਬੀਮਾਰੀ ਭੂਰ ਕੌਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ।

ਦਵਾਈਆਂ, ਜਾਂਚ, ਸਾਵਧਾਨੀਆਂ—ਉਸ ਲਈ ਆਮ ਜਿਹਾ ਰੁਟੀਨ ਹੋ ਗਿਆ ਸੀ।  ਪਰ ਇੱਕ ਦਿਨ ਅਚਾਨਕ ਉਸ ਦਾ ਸ਼ਰੀਰ ਕੰਮ ਕਰਨਾ ਬੰਦ ਕਰ ਗਿਆ। ਬਲੱਡ ਸ਼ੂਗਰ ਅਚਾਨਕ 550 ਐਮਜੀ/ਡੀਐਲ ਤੱਕ ਪਹੁੰਚ ਗਿਆ। ਕੁਝ ਹੀ ਪਲਾਂ ਵਿੱਚ ਉਹ ਡਿੱਗ ਪਈ ਤੇ ਬੇਹੋਸ਼ ਹੋ ਗਈ।  ਉਹ ਜੀਵਨ ਲਈ ਸੰਘਰਸ਼ ਕਰ ਰਹੀ ਸੀ ।

ਉਸ ਦੇ ਪਰਿਵਾਰ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਿਰਫ਼ ਫੌਰੀ ਕਦਮ ਚੁੱਕਣਾ ਹੀ ਲਾਜ਼ਮੀ ਬਣ ਗਿਆ ਸੀ। ਉਸ ਦੀ ਨੂੰਹ ਪਰਮਜੀਤ ਕਹਿੰਦੀ ਹੈ, “ਅਸੀਂ ਭੱਜ-ਨੱਸ ਰਹੇ ਸੀ ਅਤੇ ਅਰਦਾਸਾਂ ਕਰ ਰਹੇ ਸੀ। ਸੋਚਣ ਦੀ ਹਾਲਤ ਨਹੀਂ ਸੀ, ਸਿਰਫ਼ ਘਬਰਾਹਟ ਸੀ।”ਉਹਨਾਂ ਦਾ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ਹੈ ਅਤੇ ਪੂਰੀ ਸ਼ਰਧਾ ਨਾਲ ਸੇਵਾ ਕਰਦਾ ਹੈ, ਲਈ ਉਹ ਪਲ ਕਿਸੇ ਬੁਰੇ ਸੁਪਨੇ ਵਰਗਾ ਸੀ; ਜਿਵੇਂ ਉਸਦੀ ਆਸਥਾ ਹੀ ਸਭ ਤੋਂ ਵੱਡੇ ਇਮਤਿਹਾਨ ਵਿੱਚੋਂ ਲੰਘ ਰਹੀ ਹੋਵੇ।

ਕੁਝ ਸਕਿੰਟਾਂ ’ਤੇ ਟਿਕੀ ਸੀ ਜ਼ਿੰਦਗੀ

ਸੰਗਰੂਰ ਦੇ ਸੁਨਾਮ ਸਥਿਤ ’ਕਸ਼ਮੀਰੀ ਹਾਰਟ ਕੇਅਰ ਸੈਂਟਰ’ ਵਿੱਚ ਜਦੋਂ ਭੂਰ ਕੌਰ ਨੂੰ ਲਿਆਂਦਾ ਗਿਆ, ਉਹਨਾਂ ਦੀ ਹਾਲਤ ਬਹੁਤ ਗੰਭੀਰ ਸੀ। ਕਲੀਨਿਕਲ ਕਾਰਡੀਓਲੋਜਿਸਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਅੰਸ਼ੁਮਨ ਫੁੱਲ ਉਸ ਸਥਿਤੀ ਨੂੰ ਅੱਜ ਵੀ ਸਪੱਸ਼ਟ ਤੌਰ ‘ਤੇ ਯਾਦ ਕਰਦੇ ਹੋਏ ਦੱਸਦੇ ਹਨ, “ਭੂਰ ਕੌਰ ਨੂੰ ਡਾਇਬਿਟਿਕ ਕੀਟੋਐਸਿਡੋਸਿਸ, ਗੰਭੀਰ ਇਨਫੈਕਸ਼ਨ ਅਤੇ ਐਕਿਊਟ ਰੈਸਪਿਰੇਟਰੀ ਫੇਲਿਅਰ ਦੇ ਨਾਲ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਉਹਨਾਂ ਦਾ ਆਕਸੀਜਨ ਲੈਵਲ ਲਗਾਤਾਰ ਘਟ ਰਿਹਾ ਸੀ, ਦਿਲ ਦੀ ਹਾਲਤ ਅਸਥਿਰ ਸੀ ਅਤੇ ਸ਼ਰੀਰ ਖ਼ਤਰਨਾਕ ਮੈਟਾਬੋਲਿਕ ਅਸੰਤੁਲਨ ਵਿੱਚ ਚਲਾ ਗਿਆ ਸੀ।”

550 ਐਮਜੀ/ਡੀਐਲ ਤੱਕ ਪਹੁੰਚੇ ਬਲੱਡ ਸ਼ੂਗਰ ਨੇ ਭੂਰ ਕੌਰ ਦੇ ਸ਼ਰੀਰ ਨੂੰ ਜਾਨਲੇਵਾ ਸਥਿਤੀ ਵੱਲ ਧੱਕ ਦਿੱਤਾ ਸੀ। ਸ਼ਰੀਰ ਵਿੱਚ ਪਾਣੀ ਦੀ ਕਮੀ, ਇਲੈਕਟ੍ਰੋਲਾਈਟ ਅਸੰਤੁਲਨ ਅਤੇ ਅੰਗਾਂ ‘ਤੇ ਗੰਭੀਰ ਦਬਾਅ ਬਣ ਚੁੱਕਾ ਸੀ। ਇਸ ਤੋਂ ਬਾਅਦ ਇੱਕ ਖ਼ਾਮੋਸ਼ ਪਰ ਖ਼ਤਰਨਾਕ ਸਥਿਤੀ ਉੱਭਰੀ—‘ਸੈਪਸਿਸ’, ਜਿਸ ਵਿੱਚ ਇਨਫੈਕਸ਼ਨ ਸ਼ਰੀਰ ‘ਤੇ ਹੀ ਹਮਲਾ ਕਰਨ ਲੱਗਦਾ ਹੈ। ਡਾ.ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੇ ਮਾਮਲਿਆਂ ਵਿੱਚ ਹਰ ਪਲ ਮਹੱਤਵਪੂਰਨ ਹੁੰਦਾ ਹੈ। ਕਈ ਵਾਰ ਕੁਝ ਮਿੰਟ ਹੀ ਇਹ ਤੈਅ ਕਰਦੇ ਹਨ ਕਿ ਮਰੀਜ਼ ਬਚੇਗਾ ਜਾਂ ਨਹੀਂ।

ਆਈ.ਸੀ.ਯੂ. ਵਿੱਚ ਜ਼ਿੰਦਗੀ ਨਾਲ ਜੰਗ

ਆਈ.ਸੀ.ਯੂ. ਉਹ ਥਾਂ ਬਣ ਗਿਆ ਸੀ ਜਿੱਥੇ ਹਰ ਸਕਿੰਟ ਮਹੱਤਵ ਰੱਖਦਾ ਸੀ। ਆਕਸੀਜਨ ਸਪੋਰਟ, ਆਈਵੀ ਇੰਸੁਲਿਨ, ਐਂਟੀਬਾਇਓਟਿਕਸ, ਫਲੂਇਡਸ, ਇਲੈਕਟ੍ਰੋਲਾਈਟ ਸੁਧਾਰ ਅਤੇ ਲਗਾਤਾਰ ਮਾਨੀਟਰਿੰਗ।

ਕਿਸੇ ਵੀ ਚੀਜ਼ ਵਿੱਚ ਦੇਰੀ ਦੀ ਗੁੰਜਾਇਸ਼ ਨਹੀਂ ਸੀ। ਡਾ. ਫੁੱਲ ਨੇ ਕਿਹਾ, “ਸ਼ੁਰੂਆਤੀ ਘੰਟਿਆਂ ਵਿੱਚ ਸਾਡਾ ਪੂਰਾ ਧਿਆਨ ਸਿਰਫ਼ ਉਹਨਾਂ ਦੀ ਜਾਨ ਬਚਾਉਣ ‘ਤੇ ਸੀ। ਸਾਨੂੰ ਉਨ੍ਹਾਂ ਦੇ ਸਾਹ ਲੈਣ ਵਿੱਚ ਦਿੱਕਤ, ਇਨਫੈਕਸ਼ਨ ਅਤੇ ਮੈਟਾਬੋਲਿਕ ਅਸੰਤੁਲਨ ਦਾ ਇਕੋ ਸਮੇਂ ਇਲਾਜ ਕਰਨਾ ਪੈ ਰਿਹਾ ਸੀ।” ਆਈਸੀਯੂ ਦੇ ਬਾਹਰ ਪਰਿਵਾਰ ਬੜੀ ਫਿਕਰਮੰਦੀ ਤੇ ਖਾਮੋਸ਼ੀ ਨਾਲ ਉਡੀਕ ਕਰ ਰਿਹਾ ਸੀ। ਅਰਦਾਸ, ਆਸ ਅਤੇ ਵਿਸ਼ਵਾਸ ਹੀ ਉਹਨਾਂ ਦਾ ਸਹਾਰਾ ਸੀ।

ਫਿਰ ਹੌਲੀ-ਹੌਲੀ ਜ਼ਿੰਦਗੀ ਜਿਵੇਂ ਵਾਪਸ ਪਰਤੀ । ਤੀਜੇ ਦਿਨ ਸੁਧਾਰ ਦੇ ਪਹਿਲੇ ਸੰਕੇਤ ਨਜ਼ਰ ਆਉਣ ਲੱਗੇੇ। ਆਕਸੀਜ਼ਨ ਲੈਵਲ ਬਿਹਤਰ ਹੋਣ ਲੱਗਾ। ਇਨਫੈਕਸ਼ਨ ਘਟਣ ਲੱਗੀ। ਸ਼ਰੀਰ ’ਤੇ ਇਲਾਜ ਦਾ ਅਸਰ ਹੋਣ ਲੱਗਾ ਅਤੇ ਫ਼ਿਰ ਸਭ ਤੋਂ ਵੱਡੀ ਰਾਹਤ ਮਿਲੀ—ਭੂਰ ਕੌਰ ਨੂੰ ਹੋਸ਼ ਆ ਗਿਆ। ਡਾ. ਫੁੱਲ ਨੇ ਕਿਹਾ, “ਇਹ ਵਾਕਈ ਪਹਿਲਾ ਰਾਹਤ ਦਾ ਪਲ ਸੀ। ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਮੌਤ ਦੇ ਮੂੰਹ ਤੋਂ ਵਾਪਸ ਆ ਰਹੀ ਹੈ।” ਜੋ ਮਰੀਜ਼ ਮੌਤ ਦੇ ਕੰਢੇ ‘ਤੇ ਸੀ, ਉਹ ਹੌਲੀ-ਹੌਲੀ ਜੀਵਨ ਵੱਲ ਵਾਪਸ ਆ ਰਿਹਾ ਸੀ।

ਮੁੱਖ ਮੰਤਰੀ ਸਿਹਤ ਯੋਜਨਾ’ ਨੇ ਪੂਰੀ ਸਥਿਤੀ ਹੀ ਬਦਲ ਦਿੱਤੀ

ਇਸ ਪੂਰੇ ਮੈਡੀਕਲ ਐਮਰਜੈਂਸੀ ਦੌਰਾਨ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਡਾਕਟਰਾਂ ਮੁਤਾਬਿਕ ਇਸ ਯੋਜਨਾ ਨੇ ਸਭ ਤੋਂ ਵੱਡੀ ਗੱਲ ਇਹ ਯਕੀਨੀ ਬਣਾਈ ਕਿ ਇਲਾਜ ਵਿੱਚ ਕੋਈ ਦੇਰੀ ਨਾ ਹੋਵੇ। ਡਾ. ਅੰਸ਼ੁਮਨ ਫੁੱਲ ਨੇ ਕਿਹਾ, “ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਦੇਰੀ ਕਿਸੇ ਦੀ ਜਾਨ ਲੈ ਸਕਦੀ ਹੈ। ਪਰ ਮਰੀਜ਼ ਯੋਜਨਾ ਅਧੀਨ ਕਵਰ ਸੀ, ਇਸ ਲਈ ਆਈਸੀਯੂ ਅਤੇ ਐਮਰਜੈਂਸੀ ਇਲਾਜ ਤੁਰੰਤ ਸ਼ੁਰੂ ਹੋ ਗਿਆ।”ਨਾ ਕੋਈ ਆਰਥਿਕ ਹਿਚਕਚਾਹਟ। ਨਾ ਕੋਈ ਉਡੀਕ। ਸਿਰਫ਼ ਤੁਰੰਤ ਇਲਾਜ।

ਗੰਭੀਰ ਮਾਮਲਿਆਂ ਵਿੱਚ ਇਹ ਤੇਜ਼ੀ ਕਈ ਵਾਰ ਜੀਵਨ ਅਤੇ ਮੌਤ ਦੇ ਵਿਚਕਾਰ ਫਰਕ ਬਣ ਜਾਂਦੀ ਹੈ।

‘‘ਮੈਨੂੰ ਦੂਜੀ ਜ਼ਿੰਦਗੀ ਮਿਲੀ ’’

ਹੁਣ ਹੌਲੀ-ਹੌਲੀ ਸਿਹਤਯਾਬ ਹੋ ਰਹੀ ਭੂਰ ਕੌਰ ਧੀਮੀ ਆਵਾਜ਼ ਵਿੱਚ ਆਪਣੀ ਗੱਲ ਦੱਸਦੀ ਹੈ, ਜੋ ਅਜੇ ਵੀ ਉਸ ਮੁਸ਼ਕਲ ਦੌਰ ਦੀ ਥਕਾਵਟ ਨਾਲ ਜੂਝ ਰਹੀ ਹੈ,ਪਰ ਅੰਦਰੋਂ ਬਹੁਤ ਧੰਨਵਾਦੀ ਹੈ। ਉਸ ਨੇ ਕਿਹਾ, “ਮੈਨੂੰ ਸਾਰਾ ਕੁੱਝ ਯਾਦ ਨਹੀਂ, ਪਰ ਇਹ ਪਤਾ ਹੈ ਕਿ ਮੇਰੀ ਹਾਲਤ ਬਹੁਤ ਗੰਭੀਰ ਸੀ। ਮੈਂ ਡਾਕਟਰਾਂ ਅਤੇ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ। ਸਿਹਤ ਕਾਰਡ ਦੀ ਵਜ੍ਹਾ ਨਾਲ ਅੱਜ ਮੈਂ ਜ਼ਿੰਦਾ ਹਾਂ।”

ਸ਼ਬਦ ਸਧਾਰਣ ਸਨ, ਪਰ ਭਾਵ ਬਹੁਤ ਡੂੰਘਾ ਸੀ।

ਸਮੇਂ ਸਿਰ ਮੌਤ ਦੇ ਮੂੰਹ ਤੋਂ ਵਾਪਸ ਆਈ ਇੱਕ ਜ਼ਿੰਦਗੀ

ਇੱਕ ਪਰਿਵਾਰ ਜਿਸ ਨੇ ਆਸ ਨਹੀਂ ਛੱਡੀ ਅਤੇ ਇੱਕ ਵਿਵਸਥਾ ਜਿਸ ਨੇ ਸਮੇਂ ‘ਤੇ ਸਹਾਰਾ ਦਿੱਤਾ। ਹਰਪਾਲ ਅਤੇ ਪਰਮਜੀਤ ਲਈ ਇਹ ਤਜ਼ਰਬਾ ਨਾ –ਭੁੱਲਣਯੋਗ ਹੈ। ਹਰਪਾਲ ਨੇ ਕਿਹਾ, “ਇੱਕ ਪਲ ਪਹਿਲਾਂ ਉਹ ਸਾਡੇ ਨਾਲ ਸਨ ਅਤੇ ਅਗਲੇ ਹੀ ਪਲ ਬੇਹੋਸ਼ ਹੋ ਗਏ। ਅਸੀਂ ਹਮੇਸ਼ਾ ਧੰਨਵਾਦੀ ਰਹਾਂਗੇ ਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਮਿਲ ਗਿਆ।” ਪਰਮਜੀਤ ਨੇ ਕਿਹਾ, “ਸਾਡੇ ਕੋਲ ਵਿਸ਼ਵਾਸ ਸੀ, ਪਰ ਸਾਨੂੰ ਸਹਾਰੇ ਦੀ ਵੀ ਲੋੜ ਸੀ। ਸਾਨੂੰ ਦੋਵੇਂ ਮਿਲੇ।’’”

ਸਧਾਰਣ ਰਿਕਵਰੀ ਤੋਂ ਕਿਤੇ ਵੱਧ

ਭੂਰ ਕੌਰ ਦੀ ਕਹਾਣੀ ਸਿਰਫ਼ ਇੱਕ ਮੈਡੀਕਲ ਐਮਰਜੈਂਸੀ ਦੀ ਕਹਾਣੀ ਨਹੀਂ ਹੈ। ਇਹ ਇਸ ਗੱਲ ਦੀ ਕਹਾਣੀ ਹੈ ਕਿ ਜ਼ਿੰਦਗੀ ਕਿਵੇਂ ਅਚਾਨਕ ਬਦਲ ਸਕਦੀ ਹੈ। ਇਹ ਉਸ ਨਾਜ਼ੁਕ ਸਥਿਤੀ ਦੀ ਕਹਾਣੀ ਹੈ, ਜਿੱਥੇ ਬੀਮਾਰੀ ਬਿਨਾਂ ਚੇਤਾਵਨੀ ਦੇ ਆਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਜਦੋਂ ਸਮੇਂ ਸਿਰ ਇਲਾਜ ਅਤੇ ਸਹੀ ਸਹਾਇਤਾ ਮਿਲਦੀ ਹੈ ਤਾਂ ਕੀ ਹੋ ਸਕਦਾ ਹੈ।

ਭੂਰ ਕੌਰ ਲਈ ਸਿਹਤ-ਕਾਰਡ ਸਿਰਫ਼ ਇੱਕ ਦਸਤਾਵੇਜ਼ ਨਹੀਂ ਸੀ ਬਲਕਿ ਇਲਾਜ ਸੀ, ਜ਼ਿੰਦਗੀ ਸੀ।

Powered by Froala Editor


Recommended News
Most Read
Just Now