CM ਮਾਨ ਦੀ ਸਿਹਤ ਨੂੰ ਲੈ ਕੇ ਹਸਪਤਾਲ ਵੱਲੋਂ ਬਿਆਨ ਜਾਰੀ    ਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ    ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ    ਗੈਂਗਸਟਰਾਂ ‘ਤੇ ਵਾਰ’ ਦਾ 25ਵਾਂ ਦਿਨ: ਪੰਜਾਬ ਪੁਲਿਸ ਨੇ 702 ਥਾਵਾਂ 'ਤੇ ਕੀਤੀ ਛਾਪੇਮਾਰੀ; 232 ਕਾਬੂ    ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਖਸਤਾ ਹਾਲ ਮਸੌਲ ਦੇ ਸਰਕਾਰੀ ਸਕੂਲ ਨੂੰ ਮਾਡਲ ਸਕੂਲ ਵਿੱਚ ਬਦਲਿਆ: ਹਰਜੋਤ ਸਿੰਘ ਬੈਂਸ    ਪੰਜਾਬ ਸਰਕਾਰ ਵੱਲੋਂ ਸਤਲੁਜ ਅਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ: ਹਰਜੋਤ ਸਿੰਘ ਬੈਂਸ    Punjab Govt Approves ₹52 Crore Comprehensive Flood Protection Plan For Sutlej & Swan Rivers Belt: Harjot Singh Bains    ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਸਾਲ ਭਰ ਦਾ ਰੋਡਮੈਪ ਤਿਆਰ: ਹਰਪਾਲ ਸਿੰਘ ਚੀਮਾ    ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ    ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜੀਟਲ ਮੁਲਾਂਕਣ ਪ੍ਰਣਾਲੀ ਲਾਗੂ ਕਰੇਗਾ: ਹਰਜੋਤ ਸਿੰਘ ਬੈਂਸ   
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵਾਪਸ ; ਹਵਾਈ ਅੱਡਿਆਂ ਤੇ ਸੁਰੱਖਿਆ ਜਾਂਚਾਂ ਬਾਰੇ ਮੁੜ ਚਰਚਾ ਛਿੜੀ
February 12, 2026
-

ਚੰਡੀਗੜ੍ਹ, 12 ਫਰਵਰੀ 2026 – 

ਸਿੱਖ ਸੰਸਥਾਵਾਂ ਵੱਲੋਂ ਸਵਾਗਤ ਕੀਤੇ ਗਏ ਪਰ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਉਜਾਗਰ ਕਰਨ ਵਾਲੇ ਇਕ ਪਹਿਲੂ ਦੇ ਮੱਦੇਨਜ਼ਰ ਮੁੰਬਈ ਹਵਾਈ ਅੱਡੇ ਦੇ ਕਸਟਮਜ਼ ਅਧਿਕਾਰੀਆਂ ਨੇ ਪਿਛਲੇ ਸਮਿਆਂ ਦੌਰਾਨ ਜ਼ਬਤ ਕੀਤੀਆਂ 35 ਕਿਰਪਾਨਾਂ ਗਾਤਰਿਆਂ ਸਮੇਤ ਸਿੱਖ ਕੌਮ ਦੇ ਪ੍ਰਤੀਨਿਧੀਆਂ ਨੂੰ ਬੁੱਧਵਾਰ ਨੂੰ ਵਾਪਸ ਸੌਂਪ ਦਿੱਤੀਆਂ। ਇਹ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਇਹ ਮਸਲਾ ਉਠਾਇਆ ਜਾਂਦਾ ਰਿਹਾ ਹੈ ਕਿ ਭਾਰਤੀ ਹਵਾਈ ਅੱਡਿਆਂ ਦੀਆਂ ਸੁਰੱਖਿਆ ਜਾਂਚਾਂ ਅਕਸਰ ਹੀ ਸੰਵਿਧਾਨਕ ਤੌਰ ਤੇ ਪ੍ਰਾਪਤ ਧਾਰਮਿਕ ਅਜ਼ਾਦੀ ਨਾਲ ਟਕਰਾਉਂਦੀਆਂ ਹਨ।

ਕਸਟਮ ਕਰਮਚਾਰੀਆਂ ਨੇ ਇਹ ਧਾਰਮਿਕ ਵਸਤੂਆਂ ਵੱਖ-ਵੱਖ ਸਮਿਆਂ ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਤੋਂ ਸੁਰੱਖਿਆ ਜਾਂਚ ਦੌਰਾਨ ਇਸ ਕਰਕੇ ਕਬਜ਼ੇ ਵਿੱਚ ਲੈ ਲਈਆਂ ਗਈਆਂ ਸਨ ਕਿਉਂਕਿ ਉਨ੍ਹਾਂ ਵੱਲੋਂ ਧਾਰਨ ਕੀਤੀਆਂ ਇਹ ਛੋਟੀਆਂ ਕਿਰਪਾਨਾਂ ਨਿਰਧਾਰਿਤ ਹਵਾਈ ਮਾਪਦੰਡਾਂ ਜਾਂ ਨਾਲ ਲਿਜਾਣ ਸਬੰਧੀ ਨਿਯਮਾਂ ਦੇ ਅਨੁਕੂਲ ਨਹੀਂ ਸਨ। ਕਿਰਪਾਨ, ਜਿਸਨੂੰ ਅੰਮ੍ਰਿਤਧਾਰੀ ਸਿੱਖ ਆਪਣੇ ਪੰਜ ਕਕਾਰਾਂ ਵਿੱਚੋਂ ਇਕ ਵਜੋਂ ਧਾਰਨ ਕਰਦੇ ਹਨ, ਸਿੱਖਾਂ ਲਈ ਗਹਿਰਾ ਆਧਿਆਤਮਿਕ ਮਹੱਤਵ ਰੱਖਦੀ ਹੈ ਅਤੇ ਧਾਰਮਿਕ ਪਛਾਣ ਨਾਲ ਅਟੁੱਟ ਮੰਨੀ ਜਾਂਦੀ ਹੈ।

ਮਹਾਰਾਸ਼ਟਰ ਆਧਾਰਿਤ ‘ਸਤਿ ਸ੍ਰੀ ਅਕਾਲ ਵੈਲਫੇਅਰ ਟਰੱਸਟ’ ਦੇ ਸਕੱਤਰ ਸਰਦਾਰ ਪੂਰਨ ਸਿੰਘ ਬੰਗਾ ਨੇ ਇਹ ਕਿਰਪਾਨਾਂ ਲੈਣ ਵੇਲੇ ਕਿਹਾ ਕਿ ਇਹ ਪਵਿੱਤਰ ਵਸਤੂਆਂ ਵਾਪਸ ਲੈਣ ਦੀ ਕੋਸ਼ਿਸ਼ ਸਿੱਖੀ ਮਰਿਆਦਾ ਦੀ ਰੱਖਿਆ ਭਾਵਨਾ ਨਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਉਤੇ ਜਦੋਂ ਕਿਰਪਾਨ ਜ਼ਬਤ ਕੀਤੀ ਜਾਂਦੀ ਹੈ ਤਾਂ ਸਿੱਖ ਅਨੁਯਾਈ ਉਸਨੂੰ ਆਮ ਚੀਜ਼ ਨਹੀਂ ਸਗੋਂ ਆਸਥਾ ਦੇ ਪ੍ਰਤੀਕ ਵਜੋਂ ਦੇਖਦੇ ਹਨ ਜਿਸ ਨਾਲ ਅਦਬ ਨਾਲ ਵਰਤਾਅ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਮੁਤਾਬਕ ਸੁਰੱਖਿਆ ਸਕ੍ਰੀਨਿੰਗ ਦੌਰਾਨ ਕਈ ਵਾਰ ਸਿੱਖ ਮੁਸਾਫ਼ਰ ਅਣਜਾਣੇ ਵਿੱਚ ਹੀ ਕਿਰਪਾਨਾਂ ਓਥੇ ਹੀ ਛੱਡ ਜਾਂਦੇ ਹਨ ਜਿਸ ਤੋਂ ਬਾਅਦ ਕਈ ਵਸਤੂਆਂ ਸਰਕਾਰੀ ਹਿਰਾਸਤ ਵਿੱਚ ਬਿਨਾਂ ਦਾਅਵੇ ਪਈਆਂ ਰਹਿ ਜਾਂਦੀਆਂ ਹਨ।

ਟਰੱਸਟ ਨੇ ਹਵਾਈ ਅੱਡਿਆਂ ’ਤੇ ਇਸ ਵੇਲੇ ਰੱਖੀਆਂ ਧਾਰਮਿਕ ਵਸਤੂਆਂ ਦੀ ਪਛਾਣ ਲਈ ਕਸਟਮਜ਼ ਅਧਿਕਾਰੀਆਂ ਨਾਲ ਸਹਿਯੋਗ ਸ਼ੁਰੂ ਕਰ ਦਿੱਤਾ ਹੈ। ਤਸਦੀਕ ਤੋਂ ਬਾਅਦ ਐਸੀਆਂ ਧਾਰਮਿਕ ਵਸਤੂਆਂ ਟਰੱਸਟ ਜਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੱਥੇ ਸੰਭਵ ਹੋਵੇਗਾ ਉਨ੍ਹਾਂ ਨੂੰ ਸੰਬੰਧਿਤ ਪਰਿਵਾਰਾਂ ਨੂੰ ਵਾਪਸ ਕੀਤਾ ਜਾਵੇਗਾ ਨਹੀਂ ਤਾਂ ਸਿੱਖ ਧਾਰਮਿਕ ਪਰੰਪਰਾਵਾਂ ਅਨੁਸਾਰ ਸਨਮਾਨ ਢੰਗ ਨਾਲ ਜਲ ਪ੍ਰਵਾਹ ਕੀਤਾ ਜਾਵੇਗਾ ਅਤੇ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾਣਗੀਆਂ।

ਸਰਦਾਰ ਪੂਰਨ ਸਿੰਘ ਨੇ ਹੋਰ ਜਾਣਕਾਰੀ ਦਿੱਤੀ ਕਿ ਕਸਟਮਜ਼ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਾਲ ਹੀ ਵਿੱਚ ਹੋਰ ਧਰਮਾਂ ਨਾਲ ਸੰਬੰਧਿਤ ਵਸਤੂਆਂ ਲਈ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਗਈ ਹੈ। ਪਵਿੱਤਰ ਕੁਰਆਨ ਸ਼ਰੀਫ ਅਤੇ ਪਵਿੱਤਰ ਬਾਈਬਲ ਦੀਆਂ ਪ੍ਰਤੀਆਂ ਅਤੇ ‘ਜਮਜਮ’ ਪਾਣੀ ਦੀਆਂ ਬੋਤਲਾਂ ਵੀ ਯਾਤਰੀਆਂ ਜਾਂ ਕੌਮੀ ਪ੍ਰਤੀਨਿਧੀਆਂ ਨੂੰ ਵਾਪਸ ਕੀਤੀਆਂ ਗਈਆਂ ਹਨ।

ਇਸ ਪਹਿਲਕਦਮੀ ਦੇ ਬਾਵਜੂਦ ਵੀ ਸਿੱਖ ਸੰਸਥਾਵਾਂ ਹਵਾਈ ਅੱਡਿਆਂ ਦੀਆਂ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਚਿੰਤਾ ਜਤਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਯਾਤਰੀਆਂ ਨੂੰ ਸਰੀਰਕ ਜਾਂਚ ਦੌਰਾਨ ਕੜਾ, ਜੋ ਧਾਰਮਿਕ ਤੌਰ ਤੇ ਲਾਜ਼ਮੀ ਚਿੰਨ੍ਹ ਹੈ, ਵੀ ਸਿੱਖਾਂ ਨੂੰ ਉਤਾਰਣ ਲਈ ਕਿਹਾ ਜਾਂਦਾ ਹੈ। ਸਿੱਖ ਚਿੰਤਕ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹਵਾਈ ਸੁਰੱਖਿਆ ਨਿਯਮਾਂ ਅਤੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਵਿਚਕਾਰ ਸੰਤੁਲਨ ਬਣਾਉਣ ਲਈ ਸਾਰੇ ਹਵਾਈ ਅੱਡਿਆਂ ’ਤੇ ਸਪਸ਼ਟ ਦਿਸ਼ਾ-ਨਿਰਦੇਸ਼ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲਾਜ਼ਮੀ ਤੌਰ ਤੇ ਬਿਹਤਰ ਤਰੀਕੇ ਨਾਲ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅੰਮ੍ਰਿਤਧਾਰੀ ਸਿੱਖ ਮੁਸਾਫ਼ਰਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਅਤੇ ਖੰਡੇ ਵਾਲੇ ਗਲ਼ੇ ਵਿੱਚ ਪਹਿਨੇ ਲਾਕਟ ਵੀ ਨਾਲ ਲਿਜਾਣ ਤੋਂ ਰੋਕਿਆ ਗਿਆ ਹੈ ਅਤੇ ਸਿੱਖਾਂ ਨੇ ਅਜੇਹੇ ਮਸਲੇ ਕੇਂਦਰ ਸਰਕਾਰ ਕੋਲ ਉਠਾਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਖ਼ਤ ਜਾਂਚਾਂ ਸਿੱਖਾਂ ਅੰਦਰ ਭਾਵਨਾਤਮਕ ਪੀੜ ਪੈਦਾ ਕਰਦੀਆਂ ਹਨ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ।

Powered by Froala Editor


Recommended News
Most Read
Just Now