ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅਮਲੋਹ ਤੋਂ ਸੰਗਤਾਂ ਦੀ ਬੱਸ ਰਵਾਨਾ।
November 30, 2023

Worldwide News Express / Punjab
ਭਾਈ ਰਵਿੰਦਰ ਖਾਲਸਾ,ਹਲਕਾ ਆਬਜ਼ਰਵਰ ਹਰਬੰਸ ਬਡਾਲੀ , ਕਾਲਾ ਅਰੌੜਾ, ਭਗੜਾਣਾ ਤੇ ਮਛਰਾਈ ਨੇ ਝੰਡੀ ਦਿਖਾ ਕੇ ਬੱਸ ਕੀਤੀ ਰਵਾਨਾ।
ਅਮਲੋਹ,30 ਨਵੰਬਰ (ਅਮਰੀਕਇੰਦਰ ਸਿੰਘ) ਅਮਲੋਹ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਦੀ ਇੱਕ ਬੱਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਸ੍ਰੋਮਣੀ ਅਕਾਲੀ ਦਲ ਦੇ ਅਮਲੋਹ ਦਫ਼ਤਰ ਅੱਗਿਓ ਅੱਜ ਦਰਸ਼ਨਾਂ ਲਈ ਰਵਾਨਾ ਕੀਤੀ ਗਈ। ਜਿਸ ਨੂੰ ਰਵਾਨਾ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਸ੍ਰੋਮਣੀ ਅਕਾਲੀ ਦਲ ਦੇ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਕਰਮਜੀਤ ਸਿੰਘ ਭਗੜਾਣਾ,ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਲਾ ਅਰੌੜਾ ਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ ਵੱਲੋਂ ਝੰਡੀ ਦਿਖਾ ਕਿ ਰਵਾਨਾਂ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਕਾਲਾ ਅਰੌੜਾ ਨੇ ਕਿਹਾ ਕਿ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਬਲਜਿੰਦਰ ਸਿੰਘ ਅਰੌੜਾ,ਹੈਪੀ ਰਾਜਪੁਰਾ ਤੇ ਮਾਲਵਾ ਟਰਾਂਸਪੋਰਟ ਦਾ ਵੱਡਾ ਉਪਰਾਲਾ ਹੈ। ਜਿਹਨਾਂ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ ਬੱਸਾਂ ਭੇਜ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਬਡਾਲੀ ਨੇ ਕਿਹਾ ਕਿ ਉਸੇ ਕੜੀ ਤਹਿਤ ਅੱਜ ਅਮਲੋਹ ਸ਼ਹਿਰ ਦੀਆਂ ਸੰਗਤਾਂ ਲਈ ਇਹ ਬੱਸ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁਰੂਧਾਮਾਂ ਦੇ ਦਰਸ਼ਨਾਂ ਲਈ ਇਹ ਉਪਰਾਲਾ ਹਮੇਸ਼ਾ ਜਾਰੀ ਰਹੇਗਾ। ਦਰਬਾਰ ਸਾਹਿਬ ਤੋ ਇਲਾਵਾ ਪੰਜਾਬ ਦੇ ਹੋਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਸਮੇਂ ਸਮੇਂ ਤੇ ਸੰਗਤਾਂ ਨੂੰ ਕਰਵਾਏ ਜਾਣਗੇ।ਇਸ ਮੌਕੇ ਤੇ ਬਾਬਾ ਗੁਰਦਿਆਲ ਸਿੰਘ ਅਮਲੋਹ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਗੁਲਜ਼ਾਰ ਸਿੰਘ,ਹਰਭਜਨ ਸਿੰਘ ਅਮਲੋਹ,ਕੇਵਲ ਖਾ ਧਰਮਗੜ , ਜਥੇਦਾਰ ਗੁਰਦੀਪ ਸਿੰਘ ਮੰਡੋਫਲ,ਕਾਲਾ ਗੋਸਲ, ਬਲਵਿੰਦਰ ਸਿੰਘ ਬਰੀਮਾ, ਜਥੇਦਾਰ ਸੁਰਜੀਤ ਸਿੰਘ ਬਰੌਗਾ,ਬਲਤੇਜ ਸਿੰਘ ਸਾਬਕਾ ਕੌਂਸਲਰ,ਦਮਨ ਸਿੰਘ ਮਾਨ,ਅਮਰੀਕ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।Worldwide News Express multifaceted digital media company
Recommended News
Most Read
Worldwide News Express/Punjab
Just Now