August 4, 2024

ਭਾਰਤੀ ਗੋਲਕੀਪਰ ਸ਼੍ਰੀਜੇਸ ਜਿੱਤ ਦੇ ਹੀਰੋ ਰਹੇ
World Wide News Express Bureau / ਪਟਿਆਲਾ
ਪਟਿਆਲਾ, ੪ ਅਗਸਤ:- ਭਾਰਤ ਅਤੇ ਬ੍ਰਿਟੇਨ ਵਿਚਾਲੇ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ ਖੇਡਿਆ ਗਿਆ ਜਿਸ ਵਿਚ ਭਾਰਤ ਨੇ ਬ੍ਰਿਟੇਨ ਦਾ ਮੈਚ 1-1 ਨਾਲ ਡਰਾਅ ਰਿਹਾ। ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਭਾਰਤੀ ਟੀਮ ਨੇ ਸ਼ੂਟਆਊਟ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ।ਪੈਰਿਸ ਓਲੰਪਿਕ 'ਚ ਭਾਰਤ ਪੁਰਸ਼ ਹਾਕੀ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ।ਇਸ ਜਿੱਤ ਨਾਲ ਭਾਰਤ ਪੈਰਿਸ ਓਲੰਪਿਕ ਵਿਚ ਪੁਰਸ਼ ਹਾਕੀ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ।
ਮੈਚ ਦੇ 22ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਪੈਰਿਸ ਓਲੰਪਿਕ ਵਿੱਚ ਇਹ ਉਸਦਾ 7 ਵਾਂ ਗੋਲ ਹੈ। ਇਸ ਤੋਂ ਪਹਿਲਾਂ ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੀ। ਬਰਤਾਨੀਆ ਦੇ ਲੀ ਮੋਰਟਨ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਦ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਭਾਰਤ ਨੇ ਸ਼ੂਟਆਊਟ ਵਿੱਚ ਲਗਾਤਾਰ 4 ਗੋਲ ਕੀਤੇ। ਬ੍ਰਿਟਿਸ਼ ਟੀਮ ਸਿਰਫ਼ ਦੋ ਗੋਲ ਹੀ ਕਰ ਸਕੀ। ਭਾਰਤੀ ਗੋਲਕੀਪਰ ਸ਼੍ਰੀਜੇਸ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ 2 ਗੋਲ ਬਚਾਏ।
Powered by Froala Editor