ਪੈਨਸ਼ਨਰ ਸੇਵਾ ਪੋਰਟਲ ਦੇ ਸਾਰੇ ਲੰਬਿਤ ਮੁੱਦਿਆਂ ਦਾ 31 ਮਾਰਚ, 2026 ਤੱਕ ਨਿਪਟਾਰਾ ਕਰਨਾ ਲਾਜ਼ਮੀ, ਅਣਗਹਿਲੀ ਵਰਤਣ ਵਾਲੇ ਬੈਂਕਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਹਰਪਾਲ ਸਿੰਘ ਚੀਮਾ    ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖ਼ਤਮ; SGPC ਦਾ ਵੱਡਾ ਐਕਸ਼ਨ    ਪੰਜਾਬ-ਹਰਿਆਣਾ ਹਾਈਕੋਰਟ ਦਾ ਇਨ੍ਹਾਂ ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ    ਪੰਜਾਬ ਪੁਲਿਸ ਵੱਲੋਂ 148 ਵਿਅਕਤੀ ਗ੍ਰਿਫਤਾਰ, ਪੜ੍ਹੋ ਪੂਰ ਮਾਮਲਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਪਹੁੰਚਿਆ ਨਹਿਰੀ ਪਾਣੀ    ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 2.1 ਕਿਲੋਗ੍ਰਾਮ ਹੈਰੋਇਨ, 7 ਪਿਸਤੌਲਾਂ ਸਮੇਤ ਇੱਕ ਕਾਬੂ    ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਵਿੱਚ ਆਈ.ਟੀ.ਸੀ. ਹੋਟਲਜ਼ ਦੇ ਵੈਲਕਮ ਹੋਟਲ ਦਾ ਕੀਤਾ ਉਦਘਾਟਨ ; ਮੋਹਾਲੀ ਦੇ ਤੇਜ਼ ਵਿਕਾਸ ਅਤੇ ਪ੍ਰੀਮੀਅਮ ਹੋਟਲ ਕਮਰਿਆਂ ਦੀ ਵਧਦੀ ਮੰਗ 'ਤੇ ਦਿੱਤਾ ਜ਼ੋਰ    ਫ਼ਾਜ਼ਿਲਕਾ ਦੇ ਬਸਤੀ ਹਜ਼ੂਰ ਸਕੂਲ ਦੇ ਮੁੜ ਨਿਰਮਾਣ ਦੇ ਹੁਕਮ, ਛੇ ਮਹੀਨਿਆਂ ਵਿੱਚ ਤਿਆਰ ਹੋਵੇਗੀ ਨਵੀਂ ਇਮਾਰਤ: ਹਰਜੋਤ ਸਿੰਘ ਬੈਂਸ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਦੀਪ ਗਿਲਹੋਤਰਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ    ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਇਤਿਹਾਸਕ ਨਤੀਜੇ ਸਾਹਮਣੇ ਆਉਣ ਲੱਗੇ, ਸਰਕਾਰੀ ਸਕੂਲਾਂ ਦੇ 305 ਵਿਦਿਆਰਥੀ ਨੇ ਪਾਸ ਕੀਤਾ ਜੇ.ਈ.ਈ. ਮੇਨਜ਼ : ਹਰਜੋਤ ਸਿੰਘ ਬੈਂਸ   
ਪੰਜਾਬ-ਹਰਿਆਣਾ ਹਾਈਕੋਰਟ ਦਾ ਇਨ੍ਹਾਂ ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ
February 26, 2026
-

ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕ ਵੀ 300 ਦਿਨਾਂ ਦੇ ਲੀਵ ਐਨਕੈਸ਼ਮੈਂਟ ਦੇ ਹੱਕਦਾਰ

ਚੰਡੀਗੜ੍ਹ 26 ਫਰਵਰੀ 2026:

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਲਈ ਇੱਕ ਅਹਿਮ ਫੈਸਲਾ ਸੁਣਾਇਆ ਹੈ।

ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ‘ਅਰਜਿਤ ਛੁੱਟੀ’ (Earned Leave) ਦੇ ਮਾਮਲਿਆਂ ਵਿੱਚ ਇਹ ਅਧਿਆਪਕ ਪੰਜਾਬ ਸਿਵਲ ਸੇਵਾ ਨਿਯਮਾਂ (CSR) ਦੇ ਅਧੀਨ ਆਉਣਗੇ ਅਤੇ ਵੱਧ ਤੋਂ ਵੱਧ 300 ਦਿਨਾਂ ਤੱਕ ਦੀ ਛੁੱਟੀ ਦੇ ਨਕਦੀਕਰਨ (Leave Encashment) ਦੇ ਹੱਕਦਾਰ ਹੋਣਗੇ।

ਕੀ ਹੈ ਪੂਰਾ ਮਾਮਲਾ?

ਜਸਟਿਸ ਜਗਮੋਹਨ ਬੰਸਲ ਨੇ ਇਹ ਫੈਸਲਾ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ (DAV College) ਦੇ ਇੱਕ ਸੇਵਾਮੁਕਤ ਐਸੋਸੀਏਟ ਪ੍ਰੋਫੈਸਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਾਇਆ। ਪਟੀਸ਼ਨਰ ਨੇ ਅਗਸਤ 1986 ਵਿੱਚ ਡੀ.ਏ.ਵੀ. ਕਾਲਜ ਵਿੱਚ ਅਹੁਦਾ ਸੰਭਾਲਿਆ ਸੀ ਅਤੇ ਉਹ 31 ਦਸੰਬਰ 2018 ਨੂੰ ਸੇਵਾਮੁਕਤ ਹੋਏ ਸਨ।

ਸੇਵਾਮੁਕਤੀ ਵੇਲੇ ਉਨ੍ਹਾਂ ਦੇ ਖਾਤੇ ਵਿੱਚ 247 ਦਿਨਾਂ ਦੀ ਅਰਜਿਤ ਛੁੱਟੀ (Earned Leave) ਬਾਕੀ ਸੀ। ਪਟੀਸ਼ਨਰ ਨੇ 180 ਦਿਨਾਂ ਦੀ ਬਜਾਏ ਪੂਰੇ 247 ਦਿਨਾਂ ਦੇ ਨਕਦੀਕਰਨ ਦੀ ਮੰਗ ਕੀਤੀ ਸੀ।

ਅਦਾਲਤ ਦਾ ਫੈਸਲਾ ਰਾਹਤ ਭਰਿਆ 

ਅਦਾਲਤ ਨੂੰ ਦੱਸਿਆ ਗਿਆ ਕਿ ਸੇਵਾਮੁਕਤੀ ਸਮੇਂ ਅਧਿਆਪਕ ਦੇ ਖਾਤੇ ਵਿੱਚ 247 ਦਿਨਾਂ ਦੀਆਂ ਛੁੱਟੀਆਂ ਬਾਕੀ ਸਨ। ਹਾਈ ਕੋਰਟ ਨੇ ਪਟੀਸ਼ਨਰ ਦੇ ਪੱਖ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕ ਵੀ ਛੁੱਟੀਆਂ ਦੇ ਮਾਮਲੇ ਵਿੱਚ ਸਰਕਾਰੀ ਕਰਮਚਾਰੀਆਂ ਵਾਂਗ ਪੰਜਾਬ ਸਿਵਲ ਸੇਵਾ ਨਿਯਮਾਂ ਦੁਆਰਾ ਹੀ ਨਿਯੰਤਰਿਤ ਹੁੰਦੇ ਹਨ। ਇਸ ਲਈ ਉਹ 180 ਦਿਨਾਂ ਦੀ ਬਜਾਏ ਵੱਧ ਤੋਂ ਵੱਧ 300 ਦਿਨਾਂ ਦੀ ਸੀਮਾ ਤੱਕ ਨਕਦੀਕਰਨ ਪ੍ਰਾਪਤ ਕਰਨ ਦੇ ਯੋਗ ਹਨ।

ਇਸ ਫੈਸਲੇ ਨਾਲ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਸਹਾਇਤਾ ਪ੍ਰਾਪਤ ਕਾਲਜਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਹੁਣ ਸੇਵਾਮੁਕਤੀ ‘ਤੇ ਆਪਣੀਆਂ ਬਾਕੀ ਬਚੀਆਂ ਛੁੱਟੀਆਂ ਦਾ ਬਣਦਾ ਪੂਰਾ ਲਾਭ ਮਿਲ ਸਕੇਗਾ।

Powered by Froala Editor


Recommended News
Most Read
Just Now