ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਰਾਜਪੁਰਾ ਵਿੱਚ ਸ੍ਰੀਮਤੀ ਬੈਕਟਰਸ ਫੂਡ ਸਪੈਸ਼ਲਿਟੀਜ਼ ਦੀ ਅਤਿ-ਆਧੁਨਿਕ ਸਹੂਲਤ ਦਾ ਕੀਤਾ ਦੌਰਾ; ਉਦਯੋਗਿਕ ਵਿਕਾਸ ਪ੍ਰਤੀ ਦ੍ਰਿੜ ਵਚਨਬੱਧਤਾ ਪ੍ਰਗਟਾਈ    ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ    140 ਲੱਖ ਮੀਟਰਕ ਟਨ ਪੈਦਾਵਾਰ ਦੀ ਸੰਭਾਵਨਾ ਵਾਲੇ ਕਣਕ ਵਾਢੀ ਦਾ ਸੀਜ਼ਨ ਨੇੜੇ ਆਉਣ 'ਤੇ ਪੰਜਾਬ ਨੇ ਤੇਲ ਸਪਲਾਈ ਦੀ ਫੌਰੀ ਮੰਗ ਚੁੱਕੀ, ਕੇਂਦਰ ਤੁਰੰਤ ਕਾਰਵਾਈ ਕਰੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ    ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ    ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਲਈ ਐਨਐਚਐਮ ਪੰਜਾਬ ਨੇ ਜੇਐਚਪੀਆਈਜੀਓ ਨਾਲ ਕੀਤੀ ਭਾਈਵਾਲੀ    ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: ਭਗਵੰਤ ਸਿੰਘ ਮਾਨ    ਬਰਿੰਦਰ ਕੁਮਾਰ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਲਹਿਰਾਗਾਗਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ    ਡਾ. ਰਵਜੋਤ ਸਿੰਘ ਨੇ ਜੇਲ੍ਹ ਮੰਤਰੀ ਦਾ ਅਹੁਦਾ ਸੰਭਾਲਿਆ; ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਵੀਂ ਜ਼ਿੰਮੇਵਾਰੀ ਲਈ ਕੀਤਾ ਧੰਨਵਾਦ    ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੀਆਂ 1,386 ਸ਼ਿਕਾਇਤਾਂ ਦੀ ਸਮੀਖਿਆ, ਪੀ.ਐਸ.ਟੀ.ਸੀ. ਰਾਹੀਂ ਸਮਾਂਬੱਧ ਹੱਲ 'ਤੇ ਜ਼ੋਰ: ਹਰਪਾਲ ਸਿੰਘ ਚੀਮਾ    ਮਹਿਲਾਵਾਂ ਦੀ ਸਿਹਤ ਸੁਰੱਖਿਆ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ — ₹28 ਕਰੋੜ ਨਾਲ ਮੁਫ਼ਤ ਸੈਨਟਰੀ ਪੈਡ ਵੰਡ: ਡਾ. ਬਲਜੀਤ ਕੌਰ   
ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਲਈ ਐਨਐਚਐਮ ਪੰਜਾਬ ਨੇ ਜੇਐਚਪੀਆਈਜੀਓ ਨਾਲ ਕੀਤੀ ਭਾਈਵਾਲੀ
March 28, 2026
-

— ਸੂਬੇ ਭਰ ਵਿੱਚ ਆਰਐਮਐਨਸੀਐਚਏ +ਐਨ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਜੇਐਚਪੀਆਈਜੀਓ ਨਾਲ ਸਮਝੌਤਾ ਸਹੀਬੱਧ

— ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਅਸਲ-ਸਮੇਂ ਦੀ ਟਰੈਕਿੰਗ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਸਿਹਤ ਅਤੇ ਏਆਈ-ਸੰਚਾਲਿਤ ਨਿਗਰਾਨੀ ਦਾ ਏਕੀਕਰਨ ਕੀਤਾ: ਸਿਹਤ ਮੰਤਰੀ ਡਾ. ਬਲਬੀਰ ਸਿੰਘ

ਚੰਡੀਗੜ੍ਹ, 28 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚ ਜੱਚਾ-ਬੱਚਾ ਦੇਖਭਾਲ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ, ਰਾਸ਼ਟਰੀ ਸਿਹਤ ਮਿਸ਼ਨ (ਐਨਐਚਐਮ) ਪੰਜਾਬ ਨੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਸਥਾ ਜੇਐਚਪੀਆਈਜੀਓ ਨਾਲ ਲੰਬੇ ਸਮੇਂ ਲਈ ਸਮਝੌਤਾ ਸਹੀਬੱਧ ਕੀਤਾ ਹੈ।

ਇਸ ਸਮਝੌਤੇ 'ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ ਅਤੇ ਜੇਐਚਪੀਆਈਜੀਓ ਦੇ ਕੰਟਰੀ ਡਾਇਰੈਕਟਰ ਡਾ. ਅਮਿਤ ਅਰੁਣ ਸ਼ਾਹ ਨੇ ਹਸਤਾਖਰ ਕੀਤੇ।

ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਪ੍ਰਜਨਨ, ਜਣੇਪਾ, ਨਵਜੰਮੇ, ਬੱਚੇ, ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐਮਐਨਸੀਐਚਏ +ਐਨ) ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਵੀਨਤਾ-ਅਧਾਰਤ ਜਨਤਕ ਸਿਹਤ ਸੁਧਾਰਾਂ ਅਤੇ ਪੰਜਾਬ ਨੂੰ ਡਿਜੀਟਲ ਸਿਹਤ ਵਿੱਚ ਮੋਹਰੀ ਸੂਬਾ ਬਣਾਉਣ ਪ੍ਰਤੀ ਸੂਬਾ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਜੱਚਾ-ਬੱਚਾ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਤਕਨੀਕੀ ਸਹਾਇਤਾ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ, "ਸਾਡਾ ਧਿਆਨ ਡਿਜੀਟਲ ਅਤੇ ਡੇਟਾ-ਅਧਾਰਤ ਪਹੁੰਚਾਂ ਦੀ ਵਰਤੋਂ ਕਰਦਿਆਂ ਉੱਚ-ਜੋਖਮ ਵਾਲੀਆਂ ਗਰਭ-ਅਵਸਥਾਵਾਂ ਦੀ ਪਛਾਣ ਅਤੇ ਪ੍ਰਬੰਧਨ ਰਾਹੀਂ ਜਨਮ ਤੋਂ ਪਹਿਲਾਂ, ਜਨਮ ਦੌਰਾਨ ਅਤੇ ਜਨਮ ਤੋਂ ਬਾਅਦ ਦੀ ਦੇਖਭਾਲ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗਾ।"

ਇਸ ਸਮਝੌਤੇ ਦੇ ਤਕਨੀਕੀ ਪਹਿਲੂ ਨੂੰ ਉਜਾਗਰ ਕਰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵੱਲੋਂ ਲਾਭਪਾਤਰੀ ਟਰੈਕਿੰਗ ਪ੍ਰਣਾਲੀਆਂ, ਆਈਓਟੀ ਸਮਰੱਥ ਡਿਵਾਈਸਾਂ ਅਤੇ ਲੇਬਰ ਰੂਮ ਨਿਗਰਾਨ ਉਪਾਵਾਂ ਸਮੇਤ ਮੁੱਖ ਡਿਜੀਟਲ ਸਿਹਤ ਪਲੇਟਫਾਰਮਾਂ ਦੇ ਏਕੀਕਰਨ ਨੂੰ ਮਜ਼ਬੂਤ ਕਰੇਗਾ। ਇਸ ਨਾਲ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਅਸਲ-ਸਮੇਂ ਦੀ ਟਰੈਕਿੰਗ, ਉੱਚ-ਜੋਖਮ ਵਾਲੇ ਮਾਮਲਿਆਂ ਦੀ ਸ਼ੁਰੂਆਤੀ ਪੜਾਅ ‘ਤੇ ਪਛਾਣ ਅਤੇ ਸਮੇਂ ਸਿਰ ਕਲੀਨਿਕਲ ਦਖਲ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਸ ਸਹਿਯੋਗ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਵਿੱਚ ਵਾਧਾ ਕਰਨਾ, ਤੀਬਰ ਨਿਗਰਾਨੀ, ਸਹਾਇਕ ਨਿਗਰਾਨੀ ਅਤੇ ਨੀਤੀ-ਪੱਧਰੀ ਤਕਨੀਕੀ ਸਹਾਇਤਾ ਵੀ ਸ਼ਾਮਲ ਹੋਵੇਗੀ। ਇਨ੍ਹਾਂ ਯਤਨਾਂ ਨਾਲ ਜੱਚਾ-ਬੱਚਾ ਮੌਤ ਦਰ ਵਿੱਚ ਕਾਫ਼ੀ ਕਮੀ ਆਉਣ ਦੀ ਸੰਭਾਵਨਾ ਹੈ ਜੋ ਸਥਾਈ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਅਹਿਮ ਯੋਗਦਾਨ ਪਾਵੇਗਾ।

ਇਸ ਦੌਰਾਨ ਸਿਹਤ ਵਿਭਾਗ, ਐਨਐਚਐਮ ਪੰਜਾਬ ਦੇ ਸੀਨੀਅਰ ਅਧਿਕਾਰੀ ਅਤੇ ਵੱਖ-ਵੱਖ ਸੂਬਾ ਪੱਧਰੀ ਭਾਈਵਾਲ ਸ਼ਾਮਲ ਹੋਏ।

Powered by Froala Editor


Recommended News
Most Read
Just Now