ਕੇਰਲ ‘ਚ ਸਿਆਸੀ ਹਲਚਲ! ਵੀਡੀ ਸਤੀਸ਼ਨ ਭਲਕੇ ਨਵੇਂ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ    ‘ਸਾਇਲੈਂਟ ਕਿਲਰ’-ਹਾਈਪਰਟੈਨਸ਼ਨ ਵਿਰੁੱਧ ਪੰਜਾਬ ਦੀ ਲੜਾਈ ਹੋਈ ਹੋਰ ਮਜ਼ਬੂਤ — ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਨਕਦੀ ਰਹਿਤ ਇਲਾਜ ’ਤੇ ਦਿੱਤਾ ਜ਼ੋਰ    ਸੰਗਠਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼: ਆਧੁਨਿਕ ਪਿਸਤੌਲਾਂ ਸਮੇਤ ਚਾਰ ਗ੍ਰਿਫਤਾਰ    ਕੇਜਰੀਵਾਲ ਦੀ ਹੋਈ ਜਿੱਤ, ਜਸਟਿਸ ਸਵਰਨ ਕਾਂਤਾ ਕੇਸ ਤੋਂ ਹੋਈ ਵੱਖ    ਕਿਸਾਨਾਂ ਦਾ ਚੰਡੀਗੜ੍ਹ ਕੂਚ: ਪੁਲਿਸ ਨਾਲ ਕਿਸਾਨਾਂ ਦੀ ਜ਼ਬਰਦਸਤ ਝੜਪ!    ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ    ਸੀ.ਈ.ਓ. ਅਨਿੰਦਿਤਾ ਮਿਤਰਾ ਵੱਲੋਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ. ਲਗਾਉਣ ਦੀ ਅਪੀਲ    ਗਲੋਬਲ ਸਿੱਖ ਕੌਂਸਲ ਨੇ ਸਤਿਕਾਰ ਕਾਨੂੰਨ ਵਿੱਚ ਤੁਰੰਤ ਸੋਧਾਂ ਲਈ ਜਥੇਦਾਰ ਨੂੰ ਭੇਜਿਆ ਪੱਤਰ    ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ; ਕਿਹਾ, “ਅਸੀਂ ਪੰਜਾਬ ‘ਚੋਂ ਨਸ਼ਿਆਂ ਦਾ ਕਲੰਕ ਮਿਟਾ ਦੇਵਾਂਗੇ”    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਨਾਲ ਸਰਹੱਦੀ ਸੁਰੱਖਿਆ, ਰਾਹਤ ਕਾਰਜਾਂ ਅਤੇ ਆਪਰੇਸ਼ਨਲ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ   
ਕੇਰਲ ‘ਚ ਸਿਆਸੀ ਹਲਚਲ! ਵੀਡੀ ਸਤੀਸ਼ਨ ਭਲਕੇ ਨਵੇਂ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
May 17, 2026
-

ਨਵੀ ਦਿੱਲੀ, 17 ਮਈ: 

ਕੇਰਲ ‘ਚ ਸੋਮਵਾਰ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਸਰਕਾਰ ਵਿੱਚ ਕਾਂਗਰਸ ਦੇ ਵੀਡੀ ਸਤੀਸ਼ਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 21 ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਐਤਵਾਰ ਨੂੰ 20 ਮੰਤਰੀਆਂ ਦੇ ਨਾਮ ਫਾਈਨਲ ਕਰ ਦਿੱਤੇ ਗਏ ਹਨ।

ਇਹਨਾਂ ਵਿੱਚ ਮੁੱਖ ਮੰਤਰੀ ਤੋਂ ਇਲਾਵਾ 11 ਹੋਰ ਮੰਤਰੀ ਕਾਂਗਰਸ ਪਾਰਟੀ ਦੇ ਹਨ। ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੇ 5 ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੇਰਲ ਕਾਂਗਰਸ, ਕੇਰਲ ਕਾਂਗਰਸ (ਜੈਕਬ), ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (RSP) ਅਤੇ ਸੀਐਮਪੀ (ਕਮਿਊਨਿਸਟ ਮਾਰਕਸਿਸਟ ਪਾਰਟੀ) ਤੋਂ 1-1 ਮੰਤਰੀ ਬਣਨਗੇ।

ਮਿਲੀ ਜਾਣਕਾਰੀ ਅਨੁਸਾਰ ਵੀਡੀ ਸਤੀਸ਼ਨ ਦੇ ਮੰਤਰੀ ਮੰਡਲ ‘ਚ ਰਮੇਸ਼ ਚੇਨੀਥਲਾ, ਪੀਸੀ ਵਿਸ਼ਨੂੰਨਾਥ, ਐਮ ਲਿਜੂ, ਬਿੰਦੂ ਕ੍ਰਿਸ਼ਨਾ, ਓਜੇ ਜਨੀਸ਼, ਸਨੀ ਜੋਸਫ਼, ਰੋਜ਼ੀ ਐਮ ਜੌਨ, ਏਪੀ ਅਨਿਲ ਕੁਮਾਰ, ਕੇਏ ਤੁਲਸੀ, ਕੇ ਮੁਰਲੀਧਰਨ, ਟੀ ਸਿੱਦੀਕੀ ਸ਼ਾਮਿਲ ਹੋਣਗੇ।

ਦੱਸ ਦਈਏ ਕਿ ਵੀਡੀ ਸਤੀਸ਼ਨ ਨੇ ਅੱਜ ਸ਼ਾਮ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਮੰਤਰੀਆਂ ਦੀ ਸੂਚੀ ਵੀ ਰਾਜਪਾਲ ਨੂੰ ਸੌਂਪੀ। ਉਨ੍ਹਾਂ ਨੇ ਕਿਹਾ ਕਿ ਗਠਜੋੜ ਦੇ ਆਗੂਆਂ ਨਾਲ ਚਰਚਾ ਤੋਂ ਬਾਅਦ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਗਠਜੋੜ ਦੇ ਅੰਦਰ ਸਮਾਜਿਕ ਅਤੇ ਖੇਤਰੀ ਸੰਤੁਲਨ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ।

Powered by Froala Editor


Recommended News
Most Read
Just Now